ਜ਼ਮਾਨੇ ਜਾ ਕਲਾਮ ਵਿਚੋ ਚੁਨਣਾ ਪਿਆ
ਮੇਰੀ ਪਹਿਲੀ ਪਸੰਦ ਯਿਸ਼ੂ ਨਾਸਰੀ ਹੋਊ
ਜੇ ਸਮਾਜਾ ਵਿਚ ਖੜਕੇ ਵੀ ਕਹਿਣਾ ਪਿਆ
ਓਹੀ ਪਹਿਲਾ ਪਿਆਰ ਓਹੀ ਆਖਰੀ ਹੋਊ
1. ਰੋਮ ਰੋਮ ਵਿਚ ਮੇਰੇ ਸਾਵਾ ਚ' ਵੀ ਯਿਸ਼ੂ ਏ,
ਹਰ ਪਲ ਰਹਿਣਾ ਮੇਰੇ ਨਿਗਾਵਾ ਚ' ਵੀ ਯਿਸ਼ੂ ਏ........2
ਦੁਖ ਸੇਵਾ ਦੇ ਮੈਦਾਨ ਵਿਚ ਜਰਣਾ ਪਿਆ,
ਹਰ ਪਲ ਮੇਰੇ ਸੰਗ ਯਿਸ਼ੂ ਨਾਸਰੀ ਹੋਊ......2
ਜ਼ਮਾਨੇ ਜਾ ਕਲਾਮ ਵਿਚੋ ਚੁਨਣਾ ਪਿਆ,
ਮੇਰੀ ਪਹਿਲੀ ਪਸੰਦ ਯਿਸ਼ੂ ਨਾਸਰੀ ਹੋਊ........2
2. ਯਿਸ਼ੂ ਨਾਲ ਪ੍ਰੀਤ ਮੈ ਨਿਭਾਉਣੀ ਹਰ ਹਾਲ ਹੈ,
ਦੁਨੀਆ ਵਿਰੋਧੀ ਪਰ ਯਿਸ਼ੂ ਮੇਰੇ ਨਾਲ ਹੈ.........2
ਕਿਤੇ ਫ਼ੈਸਲਾ ਜੇ ਚਾਹਤਾ ਦਾ ਕਰਨਾ ਪਿਆ,
ਹਰ ਧੜਕਣ ਚ' ਉਸ ਦੀ ਚਾਕਰੀ ਹੋਊ..........2
ਜ਼ਮਾਨੇ ਜਾ ਕਲਾਮ ਵਿਚੋ ਚੁਨਣਾ ਪਿਆ,
ਮੇਰੀ ਪਹਿਲੀ ਪਸੰਦ ਯਿਸ਼ੂ ਨਾਸਰੀ ਹੋਊ.........2
3. ਲਹੂ ਦੇਕੇ ਕੀਤਾ ਓਹਨੇ ਪਿਆਰ ਇਜ਼ਹਾਰ ਹੈ,
ਮੇਰਾ ਮੇਰੇ ਨਾਸਰੀ ਨਾਲ ਯੁਗਾ ਤੋ ਪਿਆਰ ਹੈ.......2
ਓਹਦੇ ਲਹੂ ਦਾ ਸੰਦੂਰ ਕਿਤੇ ਭਰਨਾ ਪਿਆ,
ਤੇ ਮੁਹੱਬਤ ਦਾ ਰੰਗ ਯਿਸ਼ੂ ਨਾਸਰੀ ਹੋਊ..........2
ਜ਼ਮਾਨੇ ਜਾ ਕਲਾਮ ਵਿਚੋ ਚੁਨਣਾ ਪਿਆ,
ਮੇਰੀ ਪਹਿਲੀ ਪਸੰਦ ਯਿਸ਼ੂ ਨਾਸਰੀ ਹੋਊ..........2