Nasri Da Pyar (ਨਾਸਰੀ ਦਾ ਪਿਆਰ) |Sonia Gill | New Masih Song 2024 Lyrics In Punjabi

6:39 AM
1.  ਜਦੋ ਮਾੜੀਆ ਦਿਨਾ ਚ ਬੜੇ ਤੰਗ ਹਾਲ ਸੀ,
ਓਦੋ ਨਾਸਰੀ ਦਾ ਪਿਆਰ ਮੇਰੇ ਨਾਲ ਨਾਲ ਸੀ .......2
ਜਦੋ ਤੰਗੀਆ ਵਿਛਾਏ ਰਾਹ ਵਿ‍ਚ ਜਾਲ ਸੀ ,
ਓਦੋ ਨਾਸਰੀ ਦਾ ਪਿਆਰ ਮੇਰੇ ਨਾਲ ਨਾਲ ਸੀ........2 


2. ਇਸ ਦੁਨਿਆ ਨੇ ਕ​‍ਚ ਵਾਗ ਤੋੜ ਦਿਤਾ ਮੈਨੂ ,
ਯਿਸ਼ੂ ਅਪਣੇ ਲਹੂ ਦੇ ਨਾਲ ਜੋੜ ਦਿਤਾ ਮੈਨੂ ........2
ਭਾਵੇ ਕਮਜ਼ੋਰੀਆ ਦੇ ਵਿਚ ਜੋਰ ਦਿਤਾ ਮੈਨੂ,
ਜਦੋ ਚਦਰੇ ਜ਼ਮਾਨੇ ਖੇਡੀ ਗਹਿਰੀ ਚਾਲ ਸੀ........2 
ਓਦੋ ਨਾਸਰੀ ਦਾ ਪਿਆਰ ਮੇਰੇ ਨਾਲ ਨਾਲ ਸੀ.........


3.. ਚੋਦੀ ਛੱਤ ਕੱਚਾ ਘਰ ਸਫ਼ਰ ਲਾ ਮੇਰਾ,
ਪਰ ਨਾਸਰੀ ਦੀ ਕਿਰਪਾ ਨੇ ਛੱਡਿਆ ਨਾ ਘੇਰਾ.........2
ਛੱਡ ਗਿਆ ਸੀ ਜ਼ਮਾਨਾ ਓਹਨੇ ਸਾਥ ਦਿਤਾ ਮੇਰਾ,
ਜਦੋ ਪੈਰ ਪੈਰ ਉਤੇ ਲੱਖਾ ਹੀ ਸਵਾਲ ਸੀ .......2
ਓਦੋ ਨਾਸਰੀ ਦਾ ਪਿਆਰ ਮੇਰੇ ਨਾਲ ਨਾਲ ਸੀ ............


4. ਓਹਨੇ ਰਾਸਤੇ ਦੇ ਕੰਡਿਆ ਤੇ ਚਲਣਾ ਸਿਖਾਇਆ,
ਆਇਆ ਤੱਤਿਆ ਹਵਾਵਾ ਮੈਨੂ ਖੰਭਾ ਚ ਛੁਪਾਇਆ .......2
ਰੁੜਿਆ ਤੋ ਚੁਕ ਪਤ ਵੰਤਾ ਚ ਬਿਠਾਇਆ,
ਜਦੋ ਵਿੰਨੀਆ ਗਰੀਬੀ ਮੇਰਾ  ਵਾਲ ਵਾਲ ਸੀ.......2
ਓਦੋ ਨਾਸਰੀ ਦਾ ਪਿਆਰ ਮੇਰੇ ਨਾਲ ਨਾਲ ਸੀ ..........







Related Articles

Previous
Next Post »