ਵੱਡਾ ਦਿਨ ਮਨਾਵਾਗੇ ਅਸੀ ਗੀਤ ਵੀ ਗਾਵਾਗੇ
ਘਰ ਘਰ ਜਾਕੇ ਸਭ ਨੂ ਖੁਸ਼ਖਬਰੀ ਸੁਨਾਵਾਗੇ
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ
1. ਜੋ ਕਿਹਾ ਯਿਸ਼ਾਯਾਹ ਨੇ ਓਹ ਪੂਰਾ ਹੋਇਆ ਏ,
ਅਜ ਇਕ ਕੁਵਾਰੀ ਦਾ ਸਿਰ ਉਚਾ ਹੋਇਆ ਏ ..........2
ਮਰਿਅਮ ਦੇ ਮਿਲਕੇ ਸ਼ੁਕਰ ਮਨਾਵਾਗੇ ,
ਘਰ ਘਰ ਜਾਕੇ ਸਭ ਨੂ ਖੁਸ਼ਖਬਰੀ ਸੁਨਾਵਾਗੇ .......2
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ.........
2. ਨਬੂਵਤ ਮਿਕਾਹ ਦੀ ਹੈ ਪੂਰੀ ਹੋ ਗਈ,
ਬੈਤਲਹ੍ਮ ਦੀ ਨਗਰੀ ਹੈ ਸੋਹਣੀ ਹੋ ਗਈ......2
ਯਿਸ਼ੂ ਰਾਜੇ ਅਗੇ ਸਿਰ ਅਪਣਾ ਝੁਕਾਵਾਗੇ ,
ਘਰ ਘਰ ਜਾਕੇ ਸਭ ਨੂ ਖੁਸ਼ਖਬਰੀ ਸੁਨਾਵਾਗੇ......2
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ.......
3. ਅਦਨ ਵਿਚ ਲਗਿਆ ਜੋ ਸ਼ਰਾਪ ਟੁਟ ਗਿਆ,
ਯਿਸ਼ੂ ਦੇ ਆਮਦ ਨਾਲ ਓਹ ਦਾਗ ਹੈ ਮਿਟ ਗਿਆ ......2
ਇਹ ਭੇਦ ਦੀ ਗਲ ਅਸੀ ਸਭ ਨੂ ਸਮਝਾਵਾਗੇ ,
ਘਰ ਘਰ ਜਾਕੇ ਸਭ ਨੂ ਖੁਸ਼ਖਬਰੀ ਸੁਨਾਵਾਗੇ........2
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ.....
4. ਚੰਨ ਖੁਸ਼ੀ ਮਨਾ ਰਿਹਾ ਤਾਰੇ ਗੀਤ ਗਾਉਦੇ ਨੇ ,
ਭਵਰੇ ਵੀ ਬਾਗਾ ਵਿਚ ਅਜ ਖੁਸ਼ੀ ਮਨਾਉਦੇ ਨੇ.......2
ਸਾਰੀ ਸਰਿਸ਼ਟੀ ਨਾਲ ਮਿਲਕੇ ਅਸੀ ਸਾਜ਼ ਵਜਾਵਾਗੇ,
ਘਰ ਘਰ ਜਾਕੇ ਸਭ ਨੂ ਖੁਸ਼ਖਬਰੀ ਸੁਨਾਵਾਗੇ .......2
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ......
5. ਯਿਸ਼ੂ ਜਗ ਵਿਚ ਆਇਆ ਹੈ ਰਬ ਨਾਲ ਮਿਲਾਉਣ ਲਈ ,
ਦੁਨਿਆ ਦੇ ਪਾਪਾ ਦਾ ਸਾਰਾ ਮੁਲ ਚਕਾਉਣ ਲਈ .......2
ਇਨਜ਼ੀਲ ਮਸੀਹਾ ਦੇ ਘਰ ਘਰ ਪਹੁਚਾਵਾਗੇ,
ਮਨਸੂਬ ਵਫ਼ਾ ਰਬ ਦੇ ਹਰਗਿਜ਼ ਨਾ ਪੁਲਾਵਾਗੇ........2
ਵੱਡਾ ਦਿਨ ਮਨਾਵਾਗੇ ਵੱਡਾ ਦਿਨ ਮਨਾਵਾਗੇ.......
EmoticonEmoticon