1. ਮੈਨੂ ਦਾਊਦ ਵਾਗੂ ਕਰਕੇ ਮਸਾਹ,
ਮੇਰਾ ਜੀਵਨ ਬਦਲ ਦੇ ਖੁਦਾ ........2
ਮੇਰਾ ਸਭ ਕੁਝ ਕਰਦੇ ਨਵਾ,
ਵਾਗ ਨਬਿਆ ਦੇ ਉਤਰੇ ਮਸਾਹ..........2
ਮੈਨੂ ਦਾਊਦ ਵਾਗੂ ਕਰਕੇ ਮਸਾਹ,
ਮੇਰਾ ਜੀਵਨ ਬਦਲ ਦੇ ਖੁਦਾ ..........2
2. ਖੜ ਜਾ ਤੁਫ਼ਾਨਾ ਅੱਗੇ ਬਣਕੇ ਚਟਾਨ ਏ,
ਦੇਕੇ ਦਲੇਰੀ ਮੈਨੂ ਮੂਸਾ ਵਾਗੂ ਤੋਰ ਦੇ ........2
ਮੈਨੂ ਖਾਕ ਵਿਚੋ ਲੈ ਤੂ ਉਠਾ,
ਮੈਨੂ ਰਾਜਿਆ ਦੀ ਪਦਵੀ ਬਿਠਾ.........2
ਮੈਨੂ ਦਾਊਦ ਵਾਗੂ ਕਰਕੇ ਮਸਾਹ,
ਮੇਰਾ ਜੀਵਨ ਬਦਲ ਦੇ ਖੁਦਾ .........2
3. ਜਿਵੇ ਅਲੀਸ਼ਾ ਲਿਆ ਦੁਗਨੇ ਮਸੇ ਨੂ ਪਾ,
ਉਮੜੇ ਕਟੋਰਾ ਮੇਰਾ ਰੂਹ ਅਭੀਸ਼ੇਕ ਨਾ........2
ਮੈਨੂ ਰੂਹ ਦਾ ਲਿਬਾਸ ਪਹਿਨਾ,
ਮੈਨੂ ਬਰਫ਼ ਦੇ ਵਾਗ ਚਮਕਾ .......2
ਮੈਨੂ ਦਾਊਦ ਵਾਗੂ ਕਰਕੇ ਮਸਾਹ ,
ਮੇਰਾ ਜੀਵਨ ਬਦਲ ਦੇ ਖੁਦਾ ......2
4. ਦਾਨੀਏਲ ਵਾਗੂ ਸਦਾ ਯਿਸ਼ੂ ਨਿਗੇਬਾਹਨ ਮੇਰਾ ,
ਯੂਸੁਫ਼ ਦੇ ਵਾਗੂ ਖਰਾ ਹੋ ਜੇ ਇਮਾਨ ਮੇਰਾ........2
ਮੇਰਾ ਦਿਲ ਯਿਸ਼ੂ ਮਗਦਾ ਦੁਆ ,
ਤੇਰੇ ਚਿਹਰੇ ਨੂ ਤਕਦਾ ਰਵਾ .........2
ਮੈਨੂ ਦਾਊਦ ਵਾਗੂ ਕਰਕੇ ਮਸਾਹ ,
ਮੇਰਾ ਜੀਵਨ ਬਦਲ ਦੇ ਖੁਦਾ ........2