1.ਕਰੋ ਬੰਦਗੀ ਦੀ ਤਿਆਰੀ ਸਾਡੀ ਤਿਆਰ ਖੜੀ ਹੈ ਲਾਰੀ,
ਇਕ ਦੂਜੇ ਨੂ ਲੈਕੇ ਚੱਲੋ ਬਰਕਤ ਮਿਲੂ ਵੱਡੀ ..........2
ਯਿਸ਼ੂ ਮਸੀਹ ਦੀ ਕਿਰਪਾ ਹੋ ਗਈ ਮਿਲਗੀ ਮੈਨੂ ਗੱਡੀ ............3
2. ਸਾਇਕਲ ਤੇ ਪਹਿਲਾ ਸੇਵਾ ਕੀਤੀ ਓਹ ਵੀ ਦਿਨ ਮੈਨੂ ਯਾਦ ਏ,
ਉਸ ਸਮੇ ਵਿਚ ਯਿਸ਼ੂ ਮਸੀਹ ਨੇ ਰੱਖੀ ਮੇਰੀ ਲਾਜ ਏ.........2
ਦੁਖਾ ਦੇ ਵਿਚ ਰਹਿਕੇ ਵੀ ਮੈਨੂ ਲਗਨ ਯਿਸ਼ੂ ਮਸੀਹ ਦੀ ਲੱਗੀ,
ਯਿਸ਼ੂ ਮਸੀਹ ਦੀ ਕਿਰਪਾ ਹੋ ਗਈ ਮਿਲਗੀ ਮੈਨੂ ਗੱਡੀ ...........2
3. ਕਮੀ ਕੋਈ ਨਾ ਰਹਿ ਗਈ ਹੁਣ ਤਾ ਐਸੀ ਕਿਰਪਾ ਹੋਈ ਏ,
ਅਜ ਸਾਡੇ ਕੋਲੋ ਯਿਸ਼ੂ ਮਸੀਹ ਨੇ ਕੋਈ ਨਾ ਚੀਜ ਲਕੋਈ ਏ..........2
ਟੌਰ ਬਣਾਤੀ ਯਿਸ਼ੂ ਰਾਜੇ ਨੇ ਕਸਰ ਨਾ ਕੋਈ ਛੱਡੀ,
ਯਿਸ਼ੂ ਮਸੀਹ ਦੀ ਕਿਰਪਾ ਹੋ ਗਈ ਮਿਲਗੀ ਮੈਨੂ ਗੱਡੀ ..........2
4. ਗਿਲ ਮਖੂ ਵਾਲਾ ਵੀ ਆਖੇ ਕਰ ਬੰਦੇ ਵਿਸ਼ਵਾਸ,
ਸੱਚੇ ਦਿਲ ਤੋ ਮੰਗ ਯਿਸ਼ੂ ਤੋ ਕਹਿਦਾ ਪਿਆਰਾ ਦਾਸ........2
ਆਸੇ ਗਿਲ ਗਰਦੀਤੀ ਵਾਲਿਆ ਨੇਚਾ ਰਖ ਤੂ ਵੱਡੀ,
ਯਿਸ਼ੂ ਮਸੀਹ ਦੀ ਕਿਰਪਾ ਹੋ ਗਈ ਮਿਲਗੀ ਮੈਨੂ ਗੱਡੀ...........2