ਲਾੜੀਏ ਨੀ ਖਿਚ ਲੈ ਤਿਆਰਿਆ
ਕਿ ਤੇਰਾ ਲਾੜਾ ਆਉਣ ਵਾਲਾ ਐ
ਰੂਹ ਨਾਲ ਖਿਚ ਲੈ ਤਿਆਰਿਆ ਕਿ
ਤੇਰਾ ਲਾੜਾ ਆਉਣ ਵਾਲਾ ਐ
1. ਘੋੜੇ ਉਤੇ ਹੋਕੇ ਉਹ ਸਵਾਰ ਆਵੇਗਾ,
ਨਾਲ ਓਹ ਬਰਾਤਿਆ ਨੂ ਲੈਕੇ ਆਵੇਗਾ.........2
ਛਡ ਹੁਣ ਸਭ ਗਁਲਾ ਮਾੜਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ.......2
ਲਾੜੀਏ ਨੀ ਖਿਚ ਲੈ ਤਿਆਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ ........2
2. ਪਾਲੈ ਚਿਟੇ ਮਲ ਮਲ ਹੋਜਾ ਤੂ ਤਿਆਰ,
ਜਿਹੜਾ ਤੈਨੂ ਪਾਉਣ ਵਾਲਾ ਹੋਇਆ ਅਧਿਕਾਰ........2
ਲਾਹਦੇ ਪੋਸ਼ਾਕਾ ਬਾਕੀ ਸਾਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ.........2
ਲਾੜੀਏ ਨੀ ਖਿਚ ਲੈ ਤਿਆਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ.........2
3. ਪਾਕ ਰੂਹ ਚ ਜੀਲੈ ਤੂ ਅਜੀਜ਼ ਉਸ੍ਦੀ,
ਹਰ ਵੇਲੇ ਕਰ ਤੂ ਉਡੀਕ ਉਸਦੀ........2
ਰਖ ਦਿਲ ਵਾਲੇ ਖੋਲ ਬੂਹੇ ਬਾਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ ........2
ਲਾੜੀਏ ਨੀ ਖਿਚ ਲੈ ਤਿਆਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ........2
4. ਵੇਖੀ ਕਿਤੇ ਹਥੋ ਨਾ ਖੁਜ਼ਾਕੇ ਬਹਿ ਜਾਵੀ,
ਲਾਭ ਦਾਏ ਸਮਾ ਨਾ ਗਵਾਕੇ ਬਹਿ ਜਾਵੀ........2
ਪਲੇ ਰਹਿ ਜਾਉ ਰੋਣਾ ਦੁਸ਼ਵਾਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ .......2
ਲਾੜੀਏ ਨੀ ਖਿਚ ਲੈ ਤਿਆਰਿਆ,
ਕਿ ਤੇਰਾ ਲਾੜਾ ਆਉਣ ਵਾਲਾ ਐ........2
