Tu Rachna Mere Hathan Di Jyoti Masih Lyrics In Punjabi

7:59 AM
 ਮੈ ਤੇਰੇ ਹੰਝੂ ਦੇਖ ਲਏ ਮੈ ਤੇਰੇ ਹੌਕੇ ਸੁਣ ਲਏ 
ਤੂ ਜਿਨੇ ਦੁਖ ਸੀ ਸਹੇ ਮੈ ਦਿਲ ਉਤੇ ਖੁਣ ਲਏ
ਹੁਣ ਨਹੀ ਰੁਲਣਾ ਤੂ ਗਲਿਆ ਵਿਚ ਵਾਗਰ ਕੱਖਾ ਦੇ 
ਤੂ ਰਚਨਾ ਮੇਰੇ ਹੱਥਾ ਦੀ ਤੂ ਪੁਤਲੀ ਮੇਰੀ ਅੱਖਾ ਦੀ

ਯੂਸੁਫ਼ ਵਾਗੂ ਰਾਜਿਆ ਵਾਲੀ ਪਦਵੀ ਤੈਨੂ ਦਵਾਗਾ
ਜਿਥੇ ਕੋਈ ਨਾਲ ਨਹੀ ਹੋਣਾ ਮੈ ਓਥੇ ਹੋਵਾਗਾ 
ਕੌਡਿਆ ਤੋ ਮੈ ਪਾਦੂਗਾ ਕੀਮਤ ਤੇਰੀ ਲੱਖਾ ਦੀ 
ਤੂ ਰਚਨਾ ਮੇਰੇ ਹੱਥਾ ਦੀ ਤੂ ਪੁਤਲੀ ਮੇਰੀ ਅੱਖਾ ਦੀ

ਆਪਣੇ ਦਿਲ ਵਹਿ ਤੇ ਮੈ ਲਿਖ ਲਿਆ ਤੇਰੇ ਹਾਲਾਤਾ ਨੂ 
ਸਦਾ ਨਾ ਰਹਿਣ ਦਿਆਗਾ ਸਿਰਤੇ ਗਮ ਦਿਆ ਕਾਲਿਆ ਰਾਤਾ ਨੂ 
ਮੈ ਤੈਨੂ ਮਹਿਫ਼ੂਜ ਰੱਖਾਗਾ ਆਕੇ ਵਿਚ ਤੁਫ਼ਾਨਾ ਦੇ 
ਵਾਗ ਉਕਾਬਾ ਉਡਣਾ ਹੈ ਉਚਾ ਵਿਚ ਸਮਾਨਾ ਦੇ
ਤੂ ਰਚਨਾ ਮੇਰੇ ਹੱਥਾ ਦੀ ਤੂ ਪੁਤਲੀ ਮੇਰੀ ਅੱਖਾ ਦੀ

ਮੈ ਅਜਮਾਕੇ ਵੇਖ ਲਿਆ ਏ ਦੁਨੀਆ ਖੁਦਗਰਜ਼ਾ ਦੀ 
ਇਕ ਯਿਸ਼ੂ ਕੋਲੋ ਦਵਾ ਮਿਲੀ ਹ ਮੈਨੂ ਮੇਰੇ ਦਰਦਾ ਦੀ 
ਯਿਸ਼ੂ ਕਹਿਦਾ ਖਬਰ ਹੈ ਮੈਨੂ ਤੇਰੇ ਸਾਰੇ ਦੁਖਾ ਦੀ
ਤੂ ਰਚਨਾ ਮੇਰੇ ਹੱਥਾ ਦੀ ਤੂ ਪੁਤਲੀ ਮੇਰੀ ਅੱਖਾ ਦੀ

ਮੈਥੋ ਮਗ ਮੈ ਸਭ ਕੁਝ ਤੇਰੀ ਝੋਲੀ ਪਾ ਦੇਵਾਗਾ 
ਕੀ ਦੌਲਤ ਕੀ ਸ਼ੌਹਰਤ ਤੇਰੇ ਕਦਮਾ ਹੇਠ ਵਿਛਾ ਦੇਵਾਗਾ 
ਮੇਰੇ ਅੰਗੂਰੀ ਬਾਗ ਦੀ ਹੈ ਤੂ ਡਾਲੀ ਨਹੀ ਅਕਾਲ ਦੀ 
ਤੂ ਰਚਨਾ ਮੇਰੇ ਹੱਥਾ ਦੀ ਤੂ ਪੁਤਲੀ ਮੇਰੀ ਅੱਖਾ ਦੀ

Related Articles

Previous
Next Post »