ਇਸ ਜਗਤ ਦੇ ਨਾਲ ਤੇਰੇ ਸਦਾ ਨਿਭਣੇ ਨਹੀਂ ਜਰਾਨੇ
ਇਹ ਕਦੇ ਨਾ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ
ਇਹ ਕਦੇ ਨਹੀ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ........x2
2 .ਉਹ ਨਾ ਕੀਤਾ ਬੇਲੀਆ ਜਿਹੜਾ ਸੀ ਕੰਮ ਜ਼ਰੂਰੀ,
ਪੈਸਾ ਪੈਸਾ ਕਰ ਦੇਨੇ ਤੂ ਪਾਲੀ ਰਬ ਤੋਂ ਦੂਰੀ......x2
ਤੂੰ ਦੁਨੀਆ ਦੇ ਲੁੱਟਣ ਲਈ ਕੀ ਲਭਦਾ ਫਿਰੇ ਬਹਾਨੇ,
ਇਹ ਕਦੇ ਨਹੀ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ......x2
3. ਲੁੱਟ ਕੇ ਲੋਕ, ਗਰੀਬਾ ਨੂੰ ਤੂੰ ਜਾਨਾ ਧੰਨ ਸੰਭਾਲੀ,
ਅਸਲੀ ਅੰਦਰ ਭਰਿਆ ਨੀ ਤੇਰਾ ਇਹ ਖਾਲੀ ਦਾ ਖਾਲੀ......x2
ਜਾਣ ਲੱਗਾ ਤੂੰ ਕਹੇਗਾ ਕੀ ਖੱਟਿਆ ਮੇਰੀਏ ਜਾਨੇ,
ਇਹ ਕਦੇ ਨਹੀ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ.......x2
4 . ਦੁੱਧ ਵਾਗਰਾ ਜ਼ਿੰਦਗੀ ਤੇਰੀ ਆਖ਼ਿਰ ਨੂੰ ਫੁੱਟ ਜਾਉ,
ਇਹ ਗਲਾਸੀ ਕੱਚ ਦੀ ਤੇ ਚੁੱਪ ਕੀਤੇ ਟੁੱਟ ਜਾਉ......x2
ਤੂੰ ਸੰਤਾਂ ਦੀ ਮੰਨਦਾ ਨਹੀ ਗੱਲ ਪਾਉਂਦਾ ਨਹੀ ਵਿੱਚ ਖਾਨੇ,
ਇਹ ਕਦੇ ਨਹੀ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ........x2
5. ਨਾ ਮੋਢੇ ਤੇ ਖੇਸ ਤੇ ਨਾ ਨਾਲ਼ ਜਾਣਿਆ ਲੀਰਾ,
ਕੱਲੇ ਨੂੰ ਤੈਨੂੰ ਤੋਰ ਦੇਨਾਏ ਵੇਖੀ ਸਕੀਆ ਵੀਰਾਂ........x2
ਕਹਿ ਸਰਦੂਲ ਮਲੂਕ ਵਾਲਿਆ ਰਹਿ ਜਾਨਾਈ ਮਾਲ ਖਾਨੇ,
ਇਹ ਕਦੇ ਨਹੀ ਸੋਚਿਆ ਤੂੰ ਆਇਆ ਦੇਸ਼ ਬੇਗ਼ਾਨੇ....... x2
EmoticonEmoticon